You dont have javascript enabled! Please download Google Chrome!
Blog

ਸੁਖਬੀਰ ਬਾਦਲ ਨੇ ਹਰਸਿਮਰਤ ਸਣੇ ਖਾਧੇ ਚਾਟ ਤੇ ਗੋਲ-ਗੱਪੇ, ਦੇਖੋ ਫੋਟੋਆਂ ..

ਬਠਿੰਡਾ — ਅੱਜ ਦੇਰ ਸ਼ਾਮ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਬਠਿੰਡਾ ਦੇ ਬਜ਼ਾਰ ‘ਚ ਗੋਲ-ਗੱਪੇ ਅਤੇ ਚਾਟ ਦਾ ਸਵਾਦ ਲਿਆ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਵੀ ਸ਼ੇਅਰ ਕੀਤੀਆਂ। ਜਿਸ ਨਾਲ ਉਨ੍ਹਾਂ ਲਿੱਖਿਆ ਕਿ ਹਰਸਿਮਰਤ ਦਾ ਮਨ ਅੱਜ ਤਿਉਹਾਰੀ ਚਾਟ ਪਾਪੜੀ ਖਾਣ ਦਾ ਸੀ, ਜਿਸ ਕਾਰਨ ਅਸੀਂ ਬਠਿੰਡਾ ਆਏ। ਬਠਿੰਡਾ ਦੇ ਬਜ਼ਾਰ ‘ਚ ਲੋਕਾਂ ਵੱਲੋਂ ਪਿਆਰ ਅਤੇ ਸਤਿਕਾਰ ਮਿਲਿਆ ਉਹ ਨਾ ਭੁੱਲਣ ਵਾਲਾ ਹੈ।PunjabKesariਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਨਾਲ ਬਠਿੰਡਾ ਦੀ ਇਕ ਮਿਠਾਈ ਦੀ ਦੁਕਾਨ ‘ਤੇ ਗਏ।PunjabKesari ਜਿੱਥੇ ਉਨ੍ਹਾਂ ਨੇ ਗੋਲ-ਗੱਪੇ ਅਤੇ ਚਾਟ ਖਾਧੀ। ਇਸ ਮੌਕੇ ਹਰਸਿਮਰਤ ਕੌਰ ਅਤੇ ਸੁਖੀਬਰ ਸਿੰਘ ਬਾਦਲ ਨਾਲ ਆਮ ਸ਼ਹਿਰ ਵਾਸੀਆਂ ਨੇ ਸੈਲਫੀਆਂ ਵੀ ਲਈਆਂ।

ਕੁੜੀ ਨਾਲ ਲਾਵਾਂ ਲੈ ਕੇ ਆਸਟ੍ਰੇਲੀਆਈ ਲਾੜਾ, ਇਸ ਤ੍ਹਰਾਂ ਮਾਰੀ ਲੱਖਾਂ ਦੀ ਠੱਗੀ ..

ਮੋਗਾ (ਅਜ਼ਾਦ) : ਜੁਝਾਰ ਨਗਰ ਮੋਗਾ ਨਿਵਾਸੀ ਇਕ ਵਿਅਕਤੀ ਦੀ ਲੜਕੀ ਨੂੰ ਵਿਆਹ ਕਰਵਾ ਕੇ ਆਸਟਰੇਲੀਆ ਲੈ ਕੇ ਜਾਣ ਦਾ ਝਾਂਸਾ ਦੇ ਕੇ ਆਸਟ੍ਰੇਲੀਆ ਰਹਿੰਦੇ ਪਟਿਆਲਾ ਨਿਵਾਸੀ ਇਕ ਨੌਜਵਾਨ ਲੜਕੇ ਵਲੋਂ ਆਪਣੇ ਪਰਿਵਾਰ ਵਾਲਿਆਂ ਅਤੇ ਹੋਰਾਂ ਨਾਲ ਕਥਿਤ ਮਿਲੀਭੁਗਤ ਕਰਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਐੱਨ. ਆਰ. ਆਈ. ਨੌਜਵਾਨ ਸਮੇਤ ਚਾਰ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਮਾਮਲਾ ..
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਸਰਾਫਾ ਬਾਜ਼ਾਰ ‘ਚ ਦੁਕਾਨ ਕਰਦਾ ਹੈ। ਬੀਤੀ 5 ਜਨਵਰੀ 2017 ਨੂੰ ਮੇਰੀ ਬੇਟੀ ਦੀ ਸਹੇਲੀ ਜਸਮੀਤ ਕੌਰ ਆਪਣੇ ਪਿਤਾ ਗੁਰਚਰਨ ਸਿੰਘ ਨਿਵਾਸੀ ਨਿਊ ਦਸਮੇਸ਼ ਨਗਰ ਮੋਗਾ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਨਾਂ ਦੇ ਘਰ ਆਈ ਅਤੇ ਕਿਹਾ ਕਿ ਉਸਦਾ ਦਿਓਰ ਅਮਰਦਵਿੰਦਰ ਸਿੰਘ ਸਿਡਨੀ (ਆਸਟ੍ਰੇਲੀਆ) ‘ਚ ਪੱਕਾ ਹੈ ਅਤੇ ਉਨ੍ਹਾਂ ਮੇਰੀ ਬੇਟੀ ਦਾ ਉਸਦੇ ਨਾਲ ਰਿਸ਼ਤਾ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ 10 ਲੱਖ ਰੁਪਏ ਖਰਚਾ ਆਵੇਗਾ ਅਤੇ ਉਹ ਉਸ ਨੂੰ ਜਲਦ ਵਿਆਹ ਕਰਵਾਉਣ ਤੋਂ ਬਾਅਦ ਆਸਟਰੇਲੀਆ ਲੈ ਜਾਵੇਗਾ। ਸਾਡੀ ਇਕ ਦੂਸਰੇ ਨਾਲ ਜਾਣ ਪਛਾਣ ਹੋਣ ਕਾਰਨ ਅਸੀਂ ਹਾਂ ਕਰ ਦਿੱਤੀ ਅਤੇ ਉਨ੍ਹਾਂ ਨੂੰ 6 ਜਨਵਰੀ 2017 ਨੂੰ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ 10 ਲੱਖ ਰੁਪਏ ਨਕਦ ਦਿੱਤੇ ਅਤੇ 8 ਜਨਵਰੀ ਨੂੰ ਗਾਰਡਨ ਰਿਜ਼ੋਰਟ ਪਟਿਆਲਾ ‘ਚ ਸ਼ਗਨ ਦੀ ਰਸਮ ਅਦਾ ਕੀਤੀ ਗਈ ਅਤੇ 14 ਜਨਵਰੀ 2017 ਨੂੰ ਮਾਘੀ ਰਿਜ਼ੋਰਟ ਮੋਗਾ ‘ਚ ਮੇਰੀ ਲੜਕੀ ਦਾ ਵਿਆਹ ਅਮਰਦਵਿੰਦਰ ਸਿੰਘ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ, ਜਿਸ ‘ਤੇ ਅਸੀਂ ਪੰਜ-ਛੇ ਲੱਖ ਰੁਪਏ ਖਰਚਾ ਅਤੇ ਸੋਨੇ ਦੇ ਗਹਿਣੇ ਵੀ ਦਿੱਤੇ।ਵਿਆਹ ਤੋਂ ਬਾਅਦ 4 ਫਰਵਰੀ 2017 ਨੂੰ ਮੇਰੀ ਬੇਟੀ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਪਟਿਆਲਾ ‘ਚ ਰਹੀ ਅਤੇ ਇਸ ਦੇ ਬਾਅਦ ਉਸਦਾ ਪਤੀ ਆਸਟ੍ਰੇਲੀਆ ਚਲਾ ਗਿਆ। ਮੇਰੀ ਬੇਟੀ ਦੇ ਪਤੀ ਅਮਰਦਵਿੰਦਰ ਸਿੰਘ ਨੇ ਆਸਟ੍ਰੇਲੀਆ ਪਹੁੰਚ ਕੇ ਗੱਲਬਾਤ ਹੀ ਕਰਨੀ ਬੰਦ ਕਰ ਦਿੱਤੀ, ਜਿਸ ‘ਤੇ ਗੁਰਚਰਨ ਸਿੰਘ ਨੂੰ ਨਾਲ ਲੈ ਕੇ ਆਪਣੀ ਬੇਟੀ ਦੇ ਸਹੁਰੇ ਘਰ ਪਟਿਆਲਾ ਪੁੱਜੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ 10 ਲੱਖ ਰੁਪਏ ਸਾਨੂੰ ਹੋਰ ਦਿਓ, ਜਿਸ ‘ਤੇ ਅਸੀਂ ਇਨਕਾਰ ਕਰ ਦਿੱਤਾ ਅਤੇ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਸਾਡੇ ਨਾਲ ਧੋਖਾਧੜੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਅਤੇ ਵੂਮੈਨ ਸੈੱਲ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ‘ਤੇ ਥਾਣਾ ਸਿਟੀ ਸਾਊਥ ਮੋਗਾ ਵਿਚ ਅਮਰਦਵਿੰਦਰ ਸਿੰਘ, ਉਸਦੇ ਪਿਤਾ ਸਵਰਨ ਸਿੰਘ, ਮਾਤਾ ਨਰਿੰਦਰ ਕੌਰ ਸਾਰੇ ਨਿਵਾਸੀ ਸ਼ੇਰਾਂ ਵਾਲਾ ਗੇਟ ਪਟਿਆਲਾ ਅਤੇ ਗੁਰਚਰਨ ਸਿੰਘ ਨਿਵਾਸੀ ਨਿਊ ਦਸ਼ਮੇਸ਼ ਨਗਰ ਮੋਗਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।

ਬਾਲੀਵੁੱਡ ‘ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ !! ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ ..

ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ ਹੀਰੋਇਨਾਂ ਨਾਲ ਹਾਲੀਵੁੱਡ ‘ਚ ਯੌਨ ਸੋਸ਼ਨ ਦੇ ਹੰਗਾਮੇ ਤੋਂ ਬਾਅਦ ਸੁਪਰ ਸਟਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ‘ਚ ਵੀ ਸੋਸ਼ਨ ਬਾਰੇ ਸੰਕੇਤ ਦਿੱਤੇ ਹਨ। ਇੱਕ ਗੱਲਬਾਤ ਵਿੱਚ ਪ੍ਰਿਯੰਕਾ ਨੇ ਕਿਹਾ ਕਿ ਗੱਲ ਸਿਰਫ਼ ਸੈਕਸ ਦੀ ਨਹੀਂ ਹੈ। ਇਹ ਸ਼ਕਤੀ ਦਾ ਮਾਮਲਾ ਹੈ ਤੇ ਇਹ ਇੱਕ ਹਕੀਕਤ ਹੈ।ਉਨ੍ਹਾਂ ਕਿਹਾ ਕਿ ਇਹ ਗੱਲ ਸਿਰਫ਼ ਹਾਰਵੀ ਵਾਈਨਸਟੀਨ ਤੱਕ ਸੀਮਤ ਨਹੀਂ ਬਲਕਿ ਹਾਲੀਵੁੱਡ ‘ਚ ਇਨ੍ਹਾਂ ਜਿਹੇ ਅਨੇਕ ਹਨ ਤੇ ਅਜਿਹੀਆਂ ਚੀਜ਼ਾਂ ਹਰ ਥਾਂ ਹੁੰਦੀਆਂ ਹਨ। ਉਨ੍ਹਾਂ ਸਿੱਧਾ ਬਾਲੀਵੁੱਡ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿਰਫ਼ ਹਾਲੀਵੁੱਡ ਵਿੱਚ ਨਹੀਂ ਬਾਲੀਵੁੱਡ ਵੀ ਹਨ।ਪ੍ਰਿਯੰਕਾ ਇਨ੍ਹਾਂ ਦਿਨਾਂ ‘ਚ ਅਮਰੀਕੀ ਟੈਲੀਵਿਜ਼ਨ ਸ਼ੋਅ ਕਵਾਂਟਿਕੋ ਦੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੰਮ ਵਿੱਚ ਜੇ ਤੁਸੀਂ ਕਿਸੇ ਦੇ ਜਜ਼ਬਾਤ ਨੂੰ ਠੇਸ ਨਹੀਂ ਪਹੁੰਚਾਉੁਂਦੇ ਤਾਂ ਤੁਹਾਨੂੰ ਧਮਕੀ ਦਿੱਤੀ ਜਾਵੇਗੀ ਕਿ ਤਹਾਨੂੰ ਕੰਮ ਨਹੀਂ ਮਿਲ ਸਕਦਾ। ਸਾਰੇ ਮਰਦ ਇਕੱਠੇ ਹੋ ਜਾਣਗੇ। ਤੁਸੀਂ ਔਰਤ ਹੋ ਤੇ ਖ਼ੁਦ ਨੂੰ ਇਕੱਲੇ ਮਹਿਸੂਸ ਕਰੋਗੇ।ਦੱਸਣਯੋਗ ਹੈ ਕਿ ਹਾਲੀਵੁੱਡ ਐਕਟ੍ਰੈਸ ਦੇ ਇਲਜ਼ਾਮਾਂ ਤੋਂ ਬਾਅਦ ਇਹ ਮਾਮਲਾ ਚਰਚਾ ‘ਚ ਆਇਆ ਸੀ। ਇਸ ‘ਚ ਹਾਰਵੀ ਵਾਈਨਸਟੀਨ ‘ਤੇ ਯੋਨ ਸੈਸ਼ਨ ‘ਤੇ ਇਲਜ਼ਾਮ ਲੱਗੇ ਸਨ। ਹਾਲਾਂਕਿ ਹਾਰਵੀ ਵਾਈਨਸਟੀਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ ..

ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ ‘ਚ ਅਜੇਪੁਰ ਪੰਚਾਇਤ ਦੇ ਸਰਪੰਚ ਦਿਆਨੰਦ ਮਾਂਝੀ ਤੇ ਪਿੰਡ ਦੇ ਤਕੜੇ ਲੋਕਾਂ ਨੇ ਇੱਕ ਤੁਗ਼ਲਕੀ ਫ਼ਰਮਾਨ ਜਾਰੀ ਕਰਕੇ ਮਨੁੱਖਤਾ ਤੇ ਕਾਨੂੰਨ ਦਾ ਖੁਲ੍ਹੇਆਮ ਮਜ਼ਾਕ ਉਡਾਇਆ। ਪੰਚਾਇਤ ਨੇ ਇੱਕ ਵਿਅਕਤੀ ਨੂੰ ਨਾ ਕੇਵਲ ਜ਼ਮੀਨ ‘ਤੇ ਥੁੱਕ ਚਟਾਇਆ ਬਲਕਿ ਔਰਤਾਂ ਤੋਂ ਚੱਪਲਾਂ ਨਾਲ ਪਿਟਾਈ ਵੀ ਕਰਾਈ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀ ਹੈ।ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰਦਰਅਸਲ ਮਾਮਲਾ ਇਹ ਹੈ ਕਿ ਮਹੇਸ਼ ਠਾਕੁਰ ਕਿਸੇ ਕੰਮ ਤੋਂ ਪਿੰਡ ਦੇ ਸੁਰੇਂਦਰ ਯਾਦਵ ਦੇ ਘਰ ਬਿਨਾਂ ਪੁੱਛੇ ਅੰਦਰ ਚਲਾ ਗਿਆ। ਫਿਰ ਪਿੰਡ ‘ਚ ਪੰਚਾਇਤ ਬੁਲਾ ਕੇ ਸਰਪੰਚ ਨੇ ਨਾ ਸਿਰਫ਼ ਤੁਗਲਕੀ ਫ਼ਰਮਾਨ ਜਾਰੀ ਕੀਤਾ ਬਲਕਿ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। ਇਸ ਮਾਮਲੇ ਵਿੱਚ ਸਰਪੰਚ ਤੇ ਉਸ ਦੇ ਅੱਠ ਸਮਰਥਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਦੱਸਣਯੋਗ ਹੈ ਕਿ ਬਿਹਾਰ ‘ਚ ਪਹਿਲਾਂ ਵੀ ਜਾਤੀ ਅਧਾਰਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਰਕਾਰ ਵੀ ਇਨ੍ਹਾਂ ਘਟਨਾਵਾਂ ਪ੍ਰਤੀ ਉਦਾਰ ਰਹਿੰਦੀ ਹੈ ਕਿਉਂਕਿ ਬਿਹਾਰ ‘ਚ ਜਾਤੀ ਅਧਾਰ ਸਿਆਸਤ ਵੱਡੇ ਪੱਧਰ ‘ਤੇ ਹੁੰਦੀ ਹੈ। ਇਹੀ ਕਾਰਨ ਹੈ ਕਿ ਬਿਹਾਰ ਚ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।

ਦੇਖੋ ਜੀ ਅੰਬਾਲਾ ਜੇਲ੍ਹ ‘ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ ..

ਚੰਡੀਗੜ੍ਹ: ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਸੈੱਲ ਨੰਬਰ 11 ਵਿੱਚ ਬੰਦ ਹਨੀਪ੍ਰੀਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਠਾਈ ਦਿੱਤੀ ਤੇ ਮੋਮਬੱਤੀਆਂ ਵੀ ਦਿੱਤੀਆਂ। ਬੀਤੇ ਕੱਲ੍ਹ ਹਨੀਪ੍ਰੀਤ ਨੂੰ ਉਸ ਦੇ ਮਾਂ-ਬਾਪ ਦੇ ਨਾਲ ਉਸ ਦੇ ਭਰਾ-ਭਰਜਾਈ ਵੀ ਜੇਲ੍ਹ ਵਿੱਚ ਮਿਲਣ ਆਏ।ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਲਈ ਸਾਰਿਆਂ ਨੇ ਹਨੀਪ੍ਰੀਤ ਨਾਲ ਫ਼ੋਨ ‘ਤੇ ਗੱਲ ਕਰਵਾਈ। ਆਪਣੇ ਪਿਤਾ ਰਾਮਾਨੰਦ ਤਨੇਜਾ, ਮਾਂ ਆਸ਼ਾ ਤਨੇਜਾ, ਭਾਈ ਸਾਹਿਲ ਤਨੇਜਾ ਤੇ ਭਾਬੀ ਸੋਨਾਲੀ ਨੂੰ ਵੇਖ ਹਨੀਪ੍ਰੀਤ ਆਪਣੇ ਆਪ ਨੂੰ ਕਾਬੂ ਨਾ ਰੱਖ ਸਕੀ ਤੇ ਫੁੱਟ ਫੁੱਟ ਕੇ ਰੋਣ ਲੱਗੀ।ਜੇਲ੍ਹ ਵਿੱਚ ਸ਼ੀਸ਼ੇ ਦੇ ਦੋ ਵੱਖਰੇ ਕਮਰਿਆਂ ਵਿੱਚੋਂ ਇੱਕ ਦੂਜੇ ਨੂੰ ਵੇਖਦਿਆਂ ਹਨੀਪ੍ਰੀਤ ਤੇ ਉਸ ਦੇ ਪਰਿਵਾਰ ਨੇ ਫ਼ੋਨ ‘ਤੇ ਗੱਲ ਕੀਤੀ ਜਿਸ ਕੈਦੀ ਜਾਂ ਹਿਰਾਸਤ ਵਿੱਚ ਗਏ ਵਿਅਕਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਉਸ ਦੀ ਮੁਲਾਕਾਤੀ ਨਾਲ ਇਸੇ ਤਰ੍ਹਾਂ ਇੰਟਰਕਾਮ ਜ਼ਰੀਏ ਗੱਲਬਾਤ ਕਰਵਾਈ ਜਾਂਦੀ ਹੈ।ਪਰਿਵਾਰ ਦੇ ਨਾਲ ਹਨੀਪ੍ਰੀਤ ਦਾ ਵਕੀਲ ਵੀ ਆਇਆ ਸੀ ਪਰ ਉਸ ਦਾ ਨਾਂ ਮੁਲਾਕਾਤੀਆਂ ਵਾਲੀ ਸੁਚੀ ਵਿੱਚ ਨਾ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਹਨੀਪ੍ਰੀਤ ਨਾਲ ਮਿਲਣ ਨਾ ਦਿੱਤਾ ਗਿਆ।

ਦੇਖੋ ਕਿਵੇਂ ਇੱਕ ਦਿਨ ਦੇ 60,000 ਕਮਾਉਂਦਾ ਇਹ ਬੂਟ ਪਾਲਿਸ਼ ਕਰਨ ਵਾਲਾ ..

ਵਾਸ਼ਿੰਗਟਨ: ਕਿਹਾ ਜਾਂਦਾ ਹੈ ਜਿਸ ਤਰ੍ਹਾਂ ਦਾ ਕੰਮ ਓਵੇਂ ਦੀ ਕਮਾਈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਜੁੱਤਾ ਪਾਲਿਸ਼ ਕਰ ਕੇ ਕੋਈ ਹਰ ਮਹੀਨੇ 18 ਲੱਖ ਰੁਪਏ ਕਮਾ ਸਕਦਾ ਹੈ।ਜੀ ਹਾਂ ,download
ਅਮਰੀਕਾ ਦੇ ਮਨਹੱਟਨ ਸ਼ਹਿਰ ਵਿੱਚ ਡਾਨ ਵਾਰਡ ਨਾਮ ਦੇ ਇੱਕ ਸ਼ਖ਼ਸ ਦਾ ਦਾਅਵਾ ਹੈ ਕਿ ਉਹ ਜੁੱਤੇ ਪਾਲਿਸ਼ ਕਰ ਹਰ ਮਹੀਨੇ ਕਰੀਬ 18 ਲੱਖ ਰੁਪਏ ਕਮਾ ਲੈਂਦਾ ਹੈ ।download (1)
ਡਾਨ ਵਾਰਡ ਰੋਜ਼ ਆਪਣੀ ਓਪਨ ਦੁਕਾਨ ਦੇ ਸਾਹਮਣੇ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਗੰਦੇ ਜੁੱਤਿਆਂ ਵੱਲ ਇਸ਼ਾਰਾ ਕਰ ਸ਼ਰਮਿੰਦਾ ਕਰਦਾ ਹੈ ਅਤੇ ਉਹ ਉਸ ਤੋਂ ਜੁੱਤੇ ਸਾਫ਼ ਕਰਵਾਉਣ ਲਈ ਚਲੇ ਆਉਂਦੇ ਹੈ।maxresdefault
ਵਾਰਡ ਦਾ ਕਹਿਣਾ ਹੈ ਕਿ ਮੱਛੀ ਫੜਨ ਲਈ ਤੁਸੀਂ ਕੀ ਕਰੋਗੇ ? ਚਾਰਾ ਹੀ ਪਾਉਗੇ ਨਾ? ਮੈਂ ਵੀ ਉਹੀ ਕਰ ਰਿਹਾ ਹਾਂ । ਮੈਂ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਚੁਟਕਲੇ ਸੁਣਾਉਂਦਾ ਹਾਂ , ਉਨ੍ਹਾਂ ਦੇ ਨਾਲ ਹੱਸਦਾ ਹਾਂ ਅਤੇ ਉਨ੍ਹਾਂ ਨੂੰ ਸਾਫ਼ ਜੁੱਤੇ ਪਹਿਨਣ ਲਈ ਪ੍ਰੇਰਿਤ ਕਰਦਾ ਹਾਂ ਅਤੇ ਉਹ ਮੇਰੇ ਕੋਲ ਖਿੱਚੇ ਚਲੇ ਆਉਂਦੇ ਹਨ।maxresdefault (1)
ਇਸ ਤਰ੍ਹਾਂ ਵਾਰਡ ਇੱਕ ਦਿਨ ਵਿੱਚ ਕਰੀਬ 900 ਡਾਲਰ ਕਮਾ ਲੈਂਦਾ ਹੈ ਜੋ ਕਿ ਭਾਰਤੀ ਮੁਦਰਾ ਵਿੱਚ 60 , 000 ਰੁਪਏ ਹੁੰਦੇ ਹਨ। ਵਾਰਡ ਪਹਿਲਾਂ ਇੱਕ ਫ਼ੋਟੋ ਲੈਬ ਵਿੱਚ ਕੰਮ ਕਰਦੇ ਸਨ ਜਿੱਥੇ ਜ਼ਿਆਦਾ ਪੈਸੇ ਨਹੀਂ ਮਿਲਦੇ ਸਨ ।maxresdefault (2)
ਆਪਣੇ ਦੋਸਤ ਨੂੰ ਵੇਖ ਕੇ ਉਸ ਨੇ ਆਪਣਾ ਪੈਸਾ ਬਦਲ ਲਿਆ ਅਤੇ ਜੁੱਤੇ ਪਾਲਿਸ਼ ਕਰਨ ਲੱਗ ਗਿਆ । ਵਾਰਡ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਅਤੇ ਕਮਾਈ ਤੋਂ ਬੇਹੱਦ ਖ਼ੁਸ਼ ਹੈ ।

ਰਾਮ ਰਹੀਮ ਨਾਲ ਦਿਵਾਲੀ ਮਨਾਓਣ ਦਾ ਇੱਕ ਬੰਦੇ ਦਾ 1 ਲੱਖ ਰੁਪਇਆ ..

ਡੇਰਾ ਸੱਚਾ ਸੌਦਾ ਸਰਸਾ ਦੇ ਗੱਦੀ ਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ ਜਾਣ ਤੋਂ ਬਾਅਦ ਡੇਰਾ ਪ੍ਰੇਮੀ ਗਹਰੇ ਸਦਮੇ ‘ਚ ਹਨ। ਪੰਚਕੂਲਾ ਵਿਖੇ 25 ਅਗਸਤ ਨੂੰ ਵਾਪਰੀਆਂ ਘਟਨਾਵਾਂ ਅਤੇ 28 ਅਗਸਤ ਨੂੰ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ, ਡੇਰਾ ਪ੍ਰੇਮੀਆਂ ਦੀ ਪੁਲਸ ਵੱਲੋਂ ਫੜਾ ਫੜਾਈ ਤੋਂ ਲੈ ਕੇ ਅੱਜ ਤੱਕ ਡੇਰਾ ਪ੍ਰੇਮੀਆਂ ਵਿਚ ਰੋਸ ਦੀ ਲਹਿਰ ਚੱਲ ਰਹੀ ਹੈ ਤੇ ਪ੍ਰੇਮੀ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਡੇਰਾ ਪ੍ਰੇਮੀਆਂ ਵੱਲੋਂ ਆਸ ਲਗਾਈਆਂ ਜਾ ਰਹੀਆਂ ਹਨ ਕਿ ਰਾਮ ਰਹੀਮ ਜਲਦੀ ਹੀ ਬਾਹਰ ਆਉਣਗੇ। ਕੱਲ ਨੂੰ ਦਿਵਾਲੀ ਦਾ ਤਿਉਹਾਰ ਹੈ ਤੇ ਲੋਕਾਂ ਨੇ ਜਿਥੇ ਘਰਾਂ ਤੇ ਦੁਕਾਨਾਂ ‘ਚ ਸਫਾਈ ਅਤੇ ਰੰਗ ਕਰਕੇ ਸੁੰਦਰ ਬਣਾ ਲਿਆ ਤੇ ਦਿਵਾਲੀ ਮਨਾਉਣ ਦੀ ਤਿਆਰੀ ਕਰ ਲਈ ਹੈ ਉਥੇ ਹੀ ਡੇਰਾ ਪ੍ਰੇਮੀਆਂ ਵੱਲੋਂ ਪੰਚਕੂਲਾ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਰੋਸ ਵਜੋਂ ਕਾਲੀ ਦਿਵਾਲੀ ਮਨਾਉਣ ਲਈ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਵਾਇਰਲ ਹੋਈਆਂ ਤਸਵੀਰਾਂ ਤੇ ਮੈਸੇਜ਼ ਵਿਚ ਲਿਖਿਆ ਜਾ ਰਿਹਾ ਹੈ ਕਿ 25 ਅਗਸਤ 2017 ਪੰਚਕੂਲਾ ਵਾਲਾ ਹੱਤਿਆਕਾਂਡ ਦੇ ਵਿਰੋਧ ਵਿਚ ਪ੍ਰੇਮੀਆਂ ਵੱਲੋਂ ਕਾਲੀ ਦਿਵਾਲੀ ਮਨਾਈ ਜਾਵੇਗੀ ਤੇ ਡੇਰਾ ਮੁਖੀ ਸੰਤ ਗੁਰਮੀਤ ਰਾਮ ਸਿੰਘ ਜੀ ਇੰਸਾਂ ਬੇਕਸੂਰ ਹਨ ਤੇ ਉਹ ਜਲਦੀ ਹੀ ਜੇਲ ਤੋਂ ਬਾਹਰ ਆ ਕੇ ਪ੍ਰੇਮੀਆਂ ਨੂੰ ਦਰਸ਼ਨ ਦੇਣਗੇ। ਜਿਸ ਦਿਨ ਗੁਰੂ ਜੀ ਬਾਹਰ ਆਉਣਗੇ ਸਾਡੀ ਤਾਂ ਉਸ ਦਿਨ ਦਿਵਾਲੀ ਹੋਵੇਗੀ ਤੇ ਉਸ ਸਮੇਂ ਘਿਓ ਦੇ ਦੀਵੇ ਬਾਲ ਕੇ ਦਿਵਾਲੀ ਮਨਾਈ ਜਾਵੇਗੀ। ਬਜ਼ਾਰ ਵਿਚ ਨੋਟਬੰਦੀ ਤੇ ਜੀ. ਐਸ. ਟੀ ਕਾਰਨ ਹਾਲ ਬੁਰਾ ਹੈ ਫਿਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਟਾਖਿਆਂ ਤੇ ਪਾਬੰਦੀ ਤੇ ਉਪਰੋਂ ਡੇਰਾ ਪ੍ਰੇਮੀਆਂ ਵੱਲੋਂ ਲਏ ਗਏ ਇਸ ਫੈਸਲੇ ਨੇ ਦੁਕਾਨਦਾਰਾਂ ਦੇ ਹੋਸ਼ ਉਡਾਏ ਹੋਏ ਹਨ। ਬਜ਼ਾਰਾਂ ਵਿਚ ਤਿਉਹਾਰਾਂ ਵਾਲੀਆਂ ਰੌਣਕਾਂ ਹੁਣ ਗਾਇਬ ਹਨ।

ਰਾਵੀ ਦਰਿਆ ‘ਤੇ ਬਣਿਆ ਪੁਲ ਡਿੱਗਿਆ, ਕਈ ਵਾਹਨ ਆਏ ਲਪੇਟ ‘ਚ

ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਰਾਵੀ ਨਦੀ ‘ਤੇ ਬਣਿਆ ਪੁਲ ਅੱਜ ਅਚਾਨਕ ਡਿੱਗ ਗਿਆ। ਇਸ ਦੁਰਘਟਨਾ ਵਿੱਚ ਕੁੱਲ 6 ਲੋਕ ਜ਼ਖ਼ਮੀ ਹੋਏ ਹਨ ਤੇ 3 ਵਾਹਨ ਵੀ ਪੁਲ ਦੇ ਡਿੱਗਣ ਕਾਰਨ ਨੁਕਸਾਨੇ ਗਏ ਹਨ।ਰਾਵੀ ਦਰਿਆ 'ਤੇ ਬਣਿਆ ਪੁਲ ਡਿੱਗਿਆ, ਕਈ ਵਾਹਨ ਆਏ ਲਪੇਟ 'ਚ

ਚੰਬਾ ਤੋਂ ਤਕਰੀਬਨ 6 ਕਿਲੋਮੀਟਰ ਦੂਰ 2005 ਵਿੱਚ ਰਾਵੀ ਨਦੀ ‘ਚੇ ਬਣਿਆ ਇਹ ਪੁਲ ਅਚਾਨਕ ਡਿੱਗ ਗਿਆ। ਪੁਲ ‘ਤੇ ਪੈਦਲ ਚੱਲ ਰਹੇ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ।ਪੁਲ ਟੁੱਟਣ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗਾ ਹੈ। ਰਾਵੀ ਦਰਿਆ 'ਤੇ ਬਣਿਆ ਪੁਲ ਡਿੱਗਿਆ, ਕਈ ਵਾਹਨ ਆਏ ਲਪੇਟ 'ਚਚੰਬਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਕਾਰ, ਇੱਕ ਇੱਟਾਂ ਨਾਲ ਭਰਿਆ ਟਰੱਕ ਤੇ ਇੱਕ ਮੋਟਰਸਾਈਕਲ ਤੋਂ ਇਲਾਵਾ ਕੁਝ ਪੈਦਲ ਚੱਲਣ ਵਾਲੇ ਇਸ ਪੁਲ ਦੀ ਲਪੇਟ ਵਿੱਚ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਚੰਬਾ ਵਿੱਚ ਭਰਤੀ ਕੀਤਾ ਹੈ।

ਸ਼ਹਿਰ ‘ਚ ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਪੋਸਟਰ ..

ਸਥਾਨਕ ਸ਼ਹਿਰ ‘ਚ ਅੱਜ ਸਵੇਰੇ ਖਾਲਿਸਤਾਨ ਜ਼ਿੰਦਾਬਾਦ 2020 ਦੇ ਵੱਖ-ਵੱਖ ਥਾਵਾਂ ‘ਤੇ ਪੋਸਟਰ ਲੱਗਣ ਨਾਲ ਸ਼ਹਿਰ ਵਾਸੀਆਂ ‘ਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਹ ਪੋਸਟਰ ਕਰੀਬ ਤਿੰਨ ਥਾਵਾਂ ‘ਤੇ ਲੱਗੇ ਨਜ਼ਰ ਆਏ। ਇਸ ਨੇ ਖੁਫੀਆ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤਾ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਸਕੱਤਰ ਅਸ਼ਵਨੀ ਕੁਮਾਰ ਕੁੱਕੂ ਨੇ ਐੱਸ. ਐੱਸ. ਪੀ. ਨਾਲ ਗੱਲ ਕਰ ਕੇ ਇਸ ਘਟਨਾ ਸਬੰਧੀ ਰੋਸ ਜਤਾਇਆ ਹੈ। ਗੌਰਤਲਬ ਹੈ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ‘ਚ ਪਹਿਲੀ ਵਾਰ ਤਰਨਤਾਰਨ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਾਏ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਗੇਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ 2020 ਦੇ ਲੱਗੇ ਪੋਸਟਰਾਂ ਨੂੰ ਵੇਖ ਕੇ ਲੋਕਾਂ ਨੂੰ ਖਾੜਕੂਵਾਦ ਦਾ ਸਮਾਂ ਯਾਦ ਆ ਗਿਆ, ਜਿਸ ਨੂੰ ਵੇਖ ਕੇ ਜਿਥੇ ਸਕੂਲੀ ਵਿਦਿਆਰਥਣਾਂ ਅਤੇ ਸਟਾਫ ਦੇ ਰੰਗ ਪੀਲੇ ਪੈ ਗਏ ਉਥੇ ਦੀਵਾਲੀ ਦੇ ਤਿਉਹਾਰ ਮੌਕੇ ਖੁਫੀਆ ਏਜੰਸੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਵੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਪੋਸਟਰਾਂ ਨੂੰ ਕਰੀਬ 12 ਵਜੇ ਦੁਪਹਿਰੇ ਇਕ ਪ੍ਰਾਈਵੇਟ ਸਵਿਫਟ ਗੱਡੀ ‘ਤੇ ਸਵਾਰ ਬਿਨਾਂ ਵਰਦੀ ਦੇ ਚਾਲਕ ਜਿਸ ‘ਤੇ ਅੰਮ੍ਰਿਤਸਰ ਦਾ ਨੰਬਰ ਲੱਗਾ ਸੀ, ਵੱਲੋਂ ਕਾਲੀ ਸਪਰੇਅ ਮਾਰ ਕੇ ਮਿਟਾ ਦਿੱਤਾ ਗਿਆ। Related imageਇਨ੍ਹਾਂ ਪੋਸਟਰਾਂ ਨੇ ਇਲਾਕਾ ਵਾਸੀਆਂ ਨੂੰ ਫਿਰ ਚਿੰਤਾ ਵਿਚ ਪਾ ਕੇ ਰੱਖ ਦਿੱਤਾ ਹੈ। ਇਹ ਪੋਸਟਰ ਦੇਰ ਰਾਤ ਜਾਂ ਫਿਰ ਤੜਕਸਾਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਵੀ ਲਗਾਏ ਜਾ ਸਕਦੇ ਹਨ, ਇਸ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਵੱਲੋਂ ਮੌਕੇ ‘ਤੇ ਟੀਮ ਭੇਜੀ ਗਈ ਸੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਇਨ੍ਹਾਂ ਪੋਸਟਰਾਂ ਨੂੰ ਕਿਸ ਨੇ ਲਾਇਆ ਜਾਂ ਫਿਰ ਕਿਸ ਨੇ ਸਪਰੇਅ ਨਾਲ ਮਿਟਾਇਆ, ਉਨ੍ਹਾਂ ਨੂੰ ਨਹੀਂ ਪਤਾ। ਪਤਾ ਲੱਗਣ ‘ਤੇ ਸਬੰਧਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ..

ਚੰਡੀਗੜ੍ਹ :ਆਖਿਰਕਾਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਹੀ ਦਿੱਤਾ। ਇਸ ਲਾਭ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਮਿਲੇਗਾ। ਸਹਿਕਾਰੀ, ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ’ਚ ਕਿਸਾਨਾਂ ਦੇ 31 ਮਾਰਚ, 2017 ਤਕ ਖੜ੍ਹੇ ਕਰਜ਼ੇ ਨੂੰ ਇਸ ਮੁਆਫ਼ੀ ਦਾ ਆਧਾਰ ਬਣਾਇਆ ਜਾਵੇਗਾ। ਜਿਹੜੇ ਕਿਸਾਨ ਨਵੀਂ ਕਿਸ਼ਤ ਭਰ ਵੀ ਦੇਣਗੇ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲੇਗਾ।ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਸ਼ਾਖਾ ਪੱਧਰ ਉੱਤੇ ਸਾਰੇ ਖਾਤਿਆਂ ਦੀ ਜਾਣਕਾਰੀ ਇੱਕ ਜਗ੍ਹਾ ਇਕੱਠੀ ਕਰਨਗੀਆਂ। ਖਾਤਿਆਂ ਨੂੰ ਆਧਾਰ ਕਾਰਡ ਨਾਲ ਲਗਪਗ ਜੋੜਿਆ ਜਾ ਚੁੱਕਾ ਹੈ। ਸ਼ਾਖਾਵਾਂ ਵੱਲੋਂ ਵੱਖ ਵੱਖ ਖਾਤਿਆਂ ਅਤੇ ਇੱਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਐਸਡੀਐਮ ਨੂੰ ਵੀ ਭੇਜੀ ਜਾਵੇਗੀ।ਪਹਿਲ ਸਹਿਕਾਰੀ ਖਾਤਾ ਨਿੱਲ ਕਰਨ ਨੂੰ ਦਿੱਤੀ ਜਾਵੇਗੀ। ਦੂਜੇ ਨੰਬਰ ਉੱਤੇ ਕੌਮੀਕ੍ਰਿਤ ਬੈਂਕ ਅਤੇ ਤੀਜੇ ਨੰਬਰ ’ਤੇ ਵਪਾਰਕ ਬੈਂਕਾਂ ਦੀ ਵਾਰੀ ਆਵੇਗੀ। ਬਾਅਦ ਵਿੱਚ ਇਹ ਸੂਚੀਆਂ ਜਨਤਕ ਕੀਤੀਆਂ ਜਾਣਗੀਆਂ। ਜੇਕਰ ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਪਹੁੰਚ ਕਰ ਸਕੇਗਾ। ਵੱਖ ਵੱਖ ਬੈਂਕਾਂ ਨੂੰ ਸਰਕਾਰੀ ਪੈਸਾ ਖੇਤੀ ਵਿਭਾਗ ਦੇ ਡਾਇਰੈਕਟਰ ਦੇ ਖਾਤੇ ਰਾਹੀਂ ਜਾਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਅਦਾ ਹੋਏ ਦੇ ਪ੍ਰਮਾਣ ਪੱਤਰ ਮਿਲ ਜਾਣਗੇ।ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੂਨ ਨੂੰ ਪੰਜਾਬ ਦੇ ਢਾਈ ਏਕੜ ਤਕ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਅਤੇ ਪੰਜ ਏਕੜ ਜ਼ਮੀਨ ਵਾਲੇ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਜਿਨ੍ਹਾਂ ਸਿਰ ਦੋ ਲੱਖ ਰੁਪਏ ਕਰਜ਼ਾ ਹੈ।
ਖ਼ੁਦਕੁਸ਼ੀ ਪੀੜਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਹੋਇਆ ਸੀ। ਇਹ ਐਲਾਨ ਕਰਜ਼ਾ ਮੁਆਫ਼ੀ ਦੀ ਕਾਰਜਯੋਜਨਾ ਬਣਾਉਣ ਵਾਲੀ ਟੀ.ਹੱਕ ਕਮੇਟੀ ਦੀ ਅੰਤ੍ਰਿਮ ਸਿਫ਼ਾਰਸ਼ ਮੁਤਾਬਕ ਕੀਤਾ ਸੀ। ਇਸ ਨਾਲ ਕਿਸਾਨਾਂ ਦੇ ਲਗਪਗ 9500 ਕਰੋੜ ਰੁਪਏ ਮੁਆਫ਼ ਹੋਣੇ ਹਨ ਅਤੇ ਤਕਰੀਬਨ 10.22 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

error: Alert: Content is protected !!